ਮੁੱਖ ਮੰਤਰੀ ਨਾਇਬ ਸਿੰਘ ਸੇਣੀ ਨੇ 25 ਨਵੇਂ-ਨਿਯੁਕਤ ਬਲਾਕ ਵਿਕਾਸ ਅਤੇ ਪੰਚਾਇਤ ਅਧਿਕਾਰੀਆਂ (ਬੀਡੀਪੀਓ) ਨੂੰ ਸੌਂਪੇ ਨਿਯੁਕਤੀ ਪੱਤਰ
ਚੰਡੀਗੜ੍ਹ, ( ਜਸਟਿਸ ਨਿਊਜ਼ ) ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਅੱਜ 25 ਨਵੇਂ ਨਿਯੁਕਤ ਬਲਾਕ ਵਿਕਾਸ ਅਤੇ ਪੰਚਾਇਤ ਅਧਿਕਾਰੀਆਂ ਨੂੰ ਨਿਯੁਕਤੀ ਪੱਤਰ ਸੌਂਪੇ। ਮੁੱਖ ਮੰਤਰੀ ਨੇ ਇਸ ਉਪਲਬਧੀ ‘ਤੇ ਬੀਡੀਪੀਓ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਉਹ ਗ੍ਰਾਮੀਣ ਹਰਿਆਣਾ ਦੇ ਭਵਿੱਖ ਨੂੰ ਆਕਾਰ ਦੇਣ ਵਿੱਚ ਮਹਤੱਵਪੂਰਣ ਭੂਮਿਕਾ ਨਿਭਾਉਣਗੇ।
ਮੁੱਖ ਮੰਤਰੀ ਆਵਾਸ ਸੰਤ ਕਬੀਰ ਕੁਟੀਰ ‘ਤੇ ਪ੍ਰਬੰਧਿਤ ਪ੍ਰੋਗਰਾਮ ਵਿੱਚ ਨਵੇਂ-ਨਿਯੁਕਤ ਅਧਿਕਾਰੀਆਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ 2047 ਤੱਕ ਭਾਰਤ ਨੂੰ ਵਿਕਸਿਤ ਭਾਰਤ ਬਨਾਉਣ ਦੇ ਵਿਜਨ ਨੁੰ ਸਾਕਾਰ ਕਰਨ ਵਿੱਚ ਬਲਾਕ ਵਿਕਾਸ ਅਤੇ ਪੰਚਾਇਤ ਅਧਿਕਾਰੀਆਂ ਨੂੰ ਮਹਤੱਵਪੂਰਣ ਭੁਮਿਕਾ ਹੋਵੇਗੀ। ਵਿਕਸਿਤ ਭਾਰਤ ਦੀ ਯਾਤਰਾ ਲਿਖਣ ਦੀ ਪਟਕਥਾ ਦਾ ਕੰਮ ਤੁਹਾਡੇ ਹੱਥ ਨਾਲ ਹੋਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਇੰਨ੍ਹਾਂ ਅਧਿਕਾਰੀਆਂ ਦੇ ਨਿਯੁਕਤ ਹੋਣ ਨਾਲ ਵਿਭਾਗ ਵਿੱਚ ਬੀਡੀਪੀਓ ਦੀ ਕਮੀ ਪੂਰੀ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਗ੍ਰਾਮੀਣ ਪ੍ਰਸਾਸ਼ਨ ਦੇ ਅਗਰਿਮ ਲਾਇਨ ਦੇ ਅਧਿਕਾਰੀ ਹੋਣ ਦੇ ਨਾਤੇ ਤੁਹਾਡੀ ਸਾਰਿਆਂ ਦੀ ਭੁਮਿਕਾ ਸਿਰਫ ਪ੍ਰਸਾਸ਼ਨਿਕ ਨਹੀਂ ਸੋਵ ਬਦਲਾਅਕਾਰੀ ਵੀ ਹਨ। ਤੁਹਾਡੇ ਮਜਬੂਤ ਪੇਂਡੂ ਢਾਂਚੇ ਤਿਆਰ ਕਰਨ, ਪੰਚਾਇਤੀ ਰਾਜ ਅਦਾਰਿਆਂ ਨੂੰ ਮਜਬੂਤ ਬਨਾਉਣ ਅਤੇ ਭਲਾਈਕਾਰੀ ਯੋਜਨਾਵਾਂ ਦੇ ਪ੍ਰਭਾਵੀ ਲਾਗੂ ਕਰਨ ਦੀ ਦਿਸ਼ਾ ਵਿੱਚ ਕੰਮ ਕਰਨਾ ਹੋਵੇਗਾ।
ਹਰਿਆਣਾ ਵਿੱਚ ਖਤਮ ਹੋਇਆ ਖਰਚੀ-ਪਰਚੀ ਦਾ ਦੌਰ, ਹੁਣ ਮੈਰਿਟ ਆਧਾਰ ‘ਤੇ ਮਿਲਦੀ ਹੈ ਸਰਕਾਰੀ ਨੋਕਰੀਆਂ
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਤੁਹਾਡੇ ਸਾਰਿਆਂ ਦਾ ਚੋਣ ਪੂਰੀ ਤਰ੍ਹਾ ਮੈਰਿਟ ਆਧਾਰ ‘ਤੇ ਹੋਇਆ ਹੈ। ਇਹ ਹਰਿਆਣਾ ਦੀ ਨਵੀਂ ਕੰਮ ਸਭਿਆਚਾਰ ਦਾ ਪ੍ਰਤੀਕ ਹੈ। ਮੌਜੂਦਾ ਸਰਕਾਰ ਨੇ ਖਰਚੀ-ਪਰਚੀ ਦੀ ਵਿਵਸਥਾ ਨੂੰ ਖਤਮ ਕਰ ਕੇ ਇਹ ਯਕੀਨੀ ਕੀਤਾ ਹੈ ਕਿ ਸਿਰਫ ਯੋਗ ਉਮੀਦਵਾਰਾਂ ਨੂੰ ਹੀ ਸਰਕਾਰ ਸੇਵਾ ਵਿੱਚ ਥਾ ਮਿਲੀ। ਅੱਜ ਗਰੀਬ ਪਰਿਵਾਰਾਂ ਦੇ ਬੱਚੇ ਵੀ ਬਿਨ੍ਹਾ ਪਰਚੀ ਅਤੇ ਬਿਨ੍ਹਾ ਖਰਚੀ ਦੇ ਆਪਣੀ ਮਿਹਨਤ ਦੇ ਜੋਰ ‘ਤੇ ਐਚਸੀਐਸ ਅਤੇ ਬੀਡੀਪੀਓ ਦੇ ਅਹੁਦਿਆਂ ‘ਤੇ ਚੁਣੇ ਜਾ ਰਹੇ ਹਨ।
ਇਮਾਨਦਾਰੀ ਤੇ ਜਿਮੇਵਾਰੀ ਨਾਂਲ ਕੰਮ ਕਰਦੇ ਹੋਏ ਜਨ ਸਮਸਿਆਵਾਂ ਦਾ ਕਰਨ ਹੱਲ
ਮੁੱਖ ਮੰਤਰੀ ਨੇ ਕਿਹਾ ਕਿ ਬੀਡੀਪੀਓ ਵਜੋ ਤੁਸੀਂ ਸਾਰੇ ਸਰਕਾਰ ਦਾ ਚਿਹਰਾ ਹੋ, ਆਮਜਨਤਾ ਤੁਹਾਨੂੰ ਸਰਕਾਰ ਵਜੋ ਦੇਖਦੇ ਹਨ ਅਤੇ ਬਹੁਤ ਸਾਰੇ ਉਮੀਂਦਾਂ ਰੱਖਦੇ ਹਨ। ਬੀਡੀਪੀਓ ਪਿੰਡ ਦੇ ਨਾਲ ਸਿੱਧੇ ਤੌਰ ‘ਤੇ ਜੁੜੇ ਹੁੰਦੇ ਹਨ, ਇਸ ਲਈ ਪਿੰਡ ਦੇ ਵਿਕਾਸ ਵਿੱਚ ਅਤੇ ਸਰਕਾਰ ਦੀ ਯੋਜਨਾਵਾਂ ਨੂੰ ਜਮੀਨੀ ਪੱਧਰ ‘ਤੇ ਉਤਾਰਣ ਵਿੱਚ ਤੁਹਾਡੀ ਸਾਰਿਆਂ ਦੀ ਮੁੱਖ ਭੁਮਿਕਾ ਰਹੇਗੀ। ਲੋਕਾਂ ਨੂੰ ਜੋ ਉਮੀਦਾਂ ਤੁਹਾਡੇ ਤੋਂ ਹੋਣਗੀਆਂ, ਉਨ੍ਹਾਂ ਉਮੀਦਾਂ ‘ਤੇ ਸਦਾ ਖਰਾ ਉਤਰਣ ਦਾ ਕੰਮ ਕਰਨ ਅਤੇ ਹਮੇਸ਼ਾ ਇਮਾਨਦਾਰੀ ਨਾਲ ਕੰਮ ਕਰਨ। ਉਨ੍ਹਾਂ ਨੇ ਕਿਹਾ ਕਿ ੧ਦੋਂ ਵੀ ਕੋਈ ਆਮਜਨ ਤੁਹਾਡੇ ਕੋਲ ਆਵੇ ਤਾਂ ਉਸ ਦੀ ਗੱਲ ਨੁੰ ਧਿਆਨ ਨਾਲ ਸੁਣ ਕੇ ਉਨ੍ਹਾਂ ਦੀ ਸਮਸਿਆ ਦਾ ਹੱਲ ਕਰਨ ਅਤੇ ਜਨਸੇਵਾ ਦੀ ਆਪਣੀ ਜਿਮੇਵਾਰੀ ਨੂੰ ਨਿਭਾਉਣ।
ਸ੍ਰੀ ਨਾਇਬ ਸਿੰਘ ਸੈਣੀ ਨੇ ਭਰੋਸਾ ਵਿਅਕਤ ਕੀਤਾ ਕਿ ਨਵੇਂ-ਨਿਯੁਕਤ ਬੀਡੀਪੀਓ ਸਰਕਾਰ ਦੇ ਭਰੋਸੇ ‘ਤੇ ਖਰਾ ਉਤਰਣਗੇ ਅਤੇ ਗ੍ਰਾਮੀਣ ਹਰਿਆਣਾ ਵਿੱਚ ਤੇਜੀ ਅਤੇ ਪ੍ਰਭਾਵੀ ਵਿਕਾਸ ਨੁੰ ਗਤੀ ਦੇਣਗੇ। ਉਨ੍ਹਾਂ ਨੇ ਕਿਹਾ ਕਿ ਅੱਜ ਅਸੀਂ ਸਿਰਫ ਅਧਿਕਾਰੀਆਂ ਦੀ ਨਿਯੁਕਤੀ ਨਹੀਂ ਕਰ ਰਹੇ, ਸਗੋ ਅਸੀਂ ਆਪਣੇ ਪਿੰਡਾਂ ਨੂੰ ਨਵੀਂ ਉਰਜਾ ਅਤੇ ਜਿਮੇਵਾਰੀ ਅਗਵਾਈ ਹੇਠ ਮਜਬੂਤ ਬਣਾ ਰਹੇ ਹਨ।
ਵਰਨਣਯੋਗ ਹੈ ਕਿ ਭਰਤੀ ਪ੍ਰਕ੍ਰਿਆ ਦਾ ਪ੍ਰਬੰਧ ਹਰਿਆਣਾ ਲੋਕ ਸੇਵਾ ਕਮਿਸ਼ਨ ਵੱਲੋਂ ਕੀਤਾ ਗਿਆ ਸੀ, ਜਿਸ ਨੇ ਮਾਰਚ 2024 ਵਿੱਚ ਹਰਿਆਣਾ ਸਿਵਲ ਸੇਵਾ ਅਤੇ ਸਬੰਧਿਤ ਸੇਵਾਵਾਂ ਦੀ ਮੁੱਖ ਪ੍ਰੀਖਿਆ ਪ੍ਰਬੰਧਿਤ ਕੀਤੀ ਗਈ ਸੀ। ਇੰਟਰਵਿਊ ਦੇ ਬਾਅਦ, ਵੱਖ-ਵੱਖ ਅਹੁਦਿਆਂ ਲਈ 113 ਉਮੀਦਵਾਰਾਂ ਦਾ ਚੋਣ ਕੀਤਾ ਗਿਆ, ਜਿਨ੍ਹਾਂ ਵਿੱਚੋਂ 34 ਉਮੀਦਵਾਰਾਂ ਦਾ ਬੀਡੀਪੀਓ ਦੇ ਅਹੁਦੇ ਲਈ ਚੋਣ ਹੋਇਆ ਸੀ। ਹਾਲਾਂਕਿ ਇੱਕ ਸਿਵਲ ਪਟੀਸ਼ਨ ਕਾਰਨ ਇਹ ਨਿਯੁਕਤੀ ਪ੍ਰਕ੍ਰਿਆ ਕੁੱਝ ਸਮੇਂ ਲਈ ਅਦਾਲਤ ਵਿੱਚ ਪੈਂਡਿੰਗ ਰਹੀ। ਸੂਬਾ ਸਰਕਾਰ ਨੇ ਨਿਆਂ ਅਤੇ ਪ੍ਰਕ੍ਰਿਆ ਦੀ ਪਾਰਦਰਸ਼ਿਤਾ ਯਕੀਨੀ ਕਰਨ ਤਹਿਤ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਇਸ ਮਾਮਲੇ ਦੀ ਸਰਗਰਮ ਰੂਪ ਨਾਲ ਪੈਰਵੀ ਕੀਤੀ। ਲਗਭਗ 11 ਮਹੀਨੇ ਦੀ ਨਿਆਂਇਕ ਪ੍ਰਕ੍ਰਿਆ ਦੇ ਬਾਅਦ ਮਾਮਲਾ ਸੁਲਝਿਆ ਅਤੇ ਆਖੀਰੀ ਨਿਯੁਕਤੀਆਂ ਸੰਭਵ ਹੋ ਸਕੀਆਂ। ਅੱਜ ਦੇ ਪ੍ਰੋਗਰਾਮ ਵਿੱਚ ਮੌਜੂਦ 25 ਉਮੀਦਵਾਰਾਂ ਨੂੰ ਮੁੱਖ ਮੰਤਰੀ ਨੇ ਨਿਯੁਕਤੀ ਪੱਤਰ ਸੌਂਪੇ।
ਇਮਾਨਦਾਰੀ ਨਾਲ ਕੰਮ ਕਰਦੇ ਹੋਏ ਹਰਿਆਣਾ ਸਰਕਾਰ ਦੇ ਅੰਤੋਂਦੇਯ ਉਥਾਨ ਤੇ ਗ੍ਰਾਮੀਣ ਵਿਕਾਸ ਦੇ ਟੀਚੇ ਨੂੰ ਅੱਗੇ ਵਧਾਉਣ – ਵਿਕਾਸ ਅਤੇ ਪੰਚਾਇਤ ਮੰਤਰੀ ਕ੍ਰਿਸ਼ਣ ਲਾਲ ਪੰਵਾਰ
ਵਿਕਾਸ ਅਤੇ ਪੰਚਾਇਤ ਮੰਤਰੀ ਸ੍ਰੀ ਕ੍ਰਿਸ਼ਣ ਲਾਲ ਪੰਵਾਰ ਨੇ ਨਵੇਂ ਨਿਯੁਕਤ ਬੀਡੀਪੀਓ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਤੁਸੀਂ ਸਾਰੇ ਜਿਮੇਵਾਰੀ ਅਤੇ ਇਮਾਨਦਾਰੀ ਨਾਲ ਕੰਮ ਕਰਨ ਅਤੇ ਹਰਿਆਣਾ ਸਰਕਾਰ ਦੇ ਅੰਤੋਂਦੇਯ ਉਥਾਨ ਤੇ ਗ੍ਰਾਮੀਣ ਵਿਕਾਸ ਦੇ ਟੀਚੇ ਨੂੰ ਅੱਗੇ ਵਧਾਉਣ ਦਾ ਕੰਮ ਕਰਨ। ਉਨ੍ਹਾਂ ਨੇ ਕਿਹਾ ਕਿ ਪੇਂਡੂ ਖੇਤਰਾਂ ਦਾ ਸਮੂਚਾ ਵਿਕਾਸ ਤਾਂਹੀ ਸੰਭਵ ਹੈ ਜਦੋਂ ਪ੍ਰਸਾਸ਼ਨਿਕ ਅਧਿਕਾਰੀ ਜਨਸਰੋਕਾਰਾਂ ਨੂੰ ਪ੍ਰਾਥਮਿਕਤਾ ਦਿੰਦੇ ਹੋਏ ਪਾਰਦਰਸ਼ਿਤਾ ਅਤੇ ਸੰਵੇਦਨਸ਼ੀਲਤਾ ਦੇ ਨਾਲ ਕੰਮ ਕਰਨ। ਤੁਸੀਂ ਸਾਰੇ ਅਧਿਕਾਰੀ ਪਿੰਡਾਂ ਲਈ ਇੱਕ ਪੇ੍ਰਰਣਾਸਰੋਤ ਬਨਣ ਅਤੇ ਪੰਚਾਇਤੀ ਰਾਜ ਅਦਾਰਿਆਂ ਨੂੰ ਮਜਬੂਤ ਬਨਾਉਣ ਵਿੱਚ ਸਰਗਰਮ ਭੁਮਿਕਾ ਨਿਭਾਉਣ।
ਇਸ ਮੌਕੇ ‘ਤੇ ਐਡਵੋਕੇਟ ਜਨਰਲ ਪਰਵਿੰਦਰ ਚੌਹਾਨ, ਵਿਕਾਸ ਅਤੇ ਪੰਚਾਇਤ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਡਾ. ਅਮਿਤ ਅਗਰਵਾਲ, ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਡਾ. ਸਾਕੇਤ ਕੁਮਾਰ, ਵਿਕਾਸ ਅਤੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਡੀਕੇ ਬੇਹਰਾ, ਮੁੱਖ ਮੰਤਰੀ ਦੇ ਓਐਸਡੀ ਭਾਰਤ ਭੂਸ਼ਣ ਭਾਰਤੀ ਸਮੇਤ ਹੋਰ ਸੀਨੀਅਰ ਅਧਿਕਾਰੀ ਮੌਜੂਦ ਰਹੇ।
21 ਮਈ ਨੂੰ ਰੋਹਤਕ ਵਿੱਚ ਪ੍ਰਬੰਧਿਤ ਹੋਵੇਗਾ ਰਾਜ ਪੱਧਰੀ ਸਨਮਾਨ ਸਮਾਰੋਹ
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਹੋਣਗੇ ਮੁੱਖ ਮਹਿਮਾਨ
ਚੰਡੀਗੜ੍ਹ, -( ਜਸਟਿਸ ਨਿਊਜ਼ )ਹਰਿਆਣਾ ਖੇਡ ਵਿਭਾਗ ਵੱਲੋਂ 21 ਮਈ ਨੂੰ ਰੋਹਤਕ ਵਿੱਚ ਰਾਜ ਪੱਧਰੀ ਸਨਮਾਨ ਸਮਾਰੋਹ ਪ੍ਰਬੰਧਿਤ ਕੀਤਾ ਜਾਵੇਗਾ, ਜਿਸ ਵਿੱਚ ਉਤਰਾਖੰਡ ਵਿੱਚ ਹੋਏ 38ਵੇਂ ਕੌਮੀ ਖੇਡਾਂ ਵਿੱਚ ਸੂਬੇ ਦੇ ਗੋਲਡ, ਸਿਲਵਰ ਤੇ ਬ੍ਰਾਂਜ ਮੈਡਲ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ। ਇਸ ਪ੍ਰੋਗਰਾਮ ਵਿੱਚ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਣਗੇ।
ਹਰਿਆਣਾ ਦੇ ਖਡੇ ਰਾਜ ਮੰਤਰੀ ਸ੍ਰੀ ਗੌਰਵ ਗੌਤਮ ਨੇ ਇਸ ਬਾਰੇ ਵਿੱਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਕੌਮੀ ਖੇਡਾਂ ਵਿੱਚ ਹਰਿਆਣਾ ਦੇ ਖਿਡਾਰੀਆਂ ਦਾ ਦਬਦਬਾ ਰਿਹਾ। ਇੰਨ੍ਹਾਂ ਖੇਡਾਂ ਵਿੱਚ ਸਾਡੇ ਖਿਡਾਰੀਆਂ ਨੇ ਮੈਡਲ ਜਿੱਤਣ ਦੇ ਨਾਲ-ਨਾਲ ਦੇਸ਼ ਅਤੇ ਸੂਬੇ ਦਾ ਦਿਲ ਵੀ ਜਿੱਤਿਆ ਹੈ।
153 ਮੈਡਲਾਂ ਦੇ ਨਾਲ ਸੂਬੇ ਨੇ ਹਾਸਲ ਕੀਤਾ ਤੀਜਾ ਸਥਾਨ
ਖੇਡ ਰਾਜ ਮੰਤਰੀ ਨੇ ਕਿਹਾ ਕਿ ਉਤਰਾਖੰਡ ਵਿੱਚ 28 ਜਨਵਰੀ ਤੋਂ 14 ਫਰਵਰੀ ਤੱਕ ਪ੍ਰਬੰਧਿਤ ਹੋਏ ਕੌਮੀ ਖੇਡਾਂ ਵਿੱਚ ਹਰਿਆਣਾ ਦੇ ਖਿਡਾਰੀਆਂ ਨੇ 153 ਮੈਡਲ ਜਿੱਤੇ, ਜਿਸ ਵਿੱਚ 48 ਗੋਲਡ, 47 ਸਿਲਵਰ ਅਤੇ 58 ਬ੍ਰਾਂਜ ਮੈਡਲ ਸ਼ਾਮਿਲ ਹਨ। ਮੈਡਲ ਟੈਲੀ ਵਿੱਚ ਹਰਿਆਣਾ ਨੇ ਤੀਜਾ ਸਥਾਨ ਹਾਸਲ ਕੀਤਾ। ਇੰਨ੍ਹਾਂ ਖੇਡਾਂ ਵਿੱਚ ਹਰਿਆਣਾ ਦੇ ਕੁੱਲ 689 ਖਿਡਾਰੀਆਂ ਅਤੇ ਲਗਭਗ 200 ਸਪੋਟ ਸਟਾਫ ਨੇ ਹਿੱਸਾ ਲਿਆ ਸੀ।
ਸ੍ਰੀ ਗੌਰਵ ਗੌਤਮ ਨੇ ਕਿਹਾ ਕਿ ਹਰਿਆਣਾ ਦੇ ਖਿਡਾਰੀ ਓਲੰਪਿਕ, ਵਿਸ਼ਵ ਚੈਪੀਅਨਸ਼ਿਪ, ਏਸ਼ਿਅਨ ਗੇਮਸ ਤੇ ਕਾਮਨਵੈਲਥ ਗੇਮਸ ਵਿੱਚ ਮੈਡਲ ਜਿੱਤ ਕੇ ਵਿਸ਼ਵਭਰ ਵਿੱਚ ਆਪਣੀ ਪ੍ਰਤਿਭਾ ਦਾ ਡੰਕਾ ਵਜਾ ਰਹੇ ਹਨ। ਖਿਡਾਰੀਆਂ ਨੂੰ ਇਸ ਮੁਕਾਮ ਤੱਕ ਪਹੁੰਚਾਉਣ ਵਿੱਚ ਹਰਿਆਣਾ ਦੀ ਖੇਡ ਨੀਤੀ ਦਾ ਵੀ ਅਹਿਮ ਯੋਗਦਾਨ ਹੈ। ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਸਾਲ 2025-26 ਲਈ ਖੇਡ ਵਿਭਾਗ ਦਾ 1961.79 ਕਰੋੜ ਰੁਪਏ ਬਜਟ ਅਲਾਟ ਕੀਤਾ ਹੈ। ਜਦੋਂ ਕਿ ਪਿਛਲੇ ਸਾਲ ਖੇਡਾਂ ਦਾ ਬਜਟ 1381.79 ਕਰੋੜ ਰੁਪਏ ਸੀ। ਬਜਟ ਵਿੱਚ ਖੇਡ ਦੇ ਮੈਦਾਨਾਂ, ਖੇਡ ਸਮੱਗਰੀ ਨੁੰ ਪ੍ਰੋਤਸਾਹਨ ਦੇਣ ਤੇ ਬੀਮਾ ਯੋਜਨਾ ਨੂੰ ਲਾਗੂ ਕਰਨ ਦਾ ਪੂਰਾ ਖਿਆਲ ਰੱਖਿਆ ਗਿਆ ਹੈ। ਇਸੀ ਤਰ੍ਹਾ ਨਾਲ ਨੌਜੁਆਨਾਂ ਦੇ ਸਕਿਲ ਨੂੰ ਹੋਰ ਨਿਖਾਰਣ ‘ਤੇ ਵੀ ਜੋਰ ਦਿੱਤਾ ਗਿਆ ਹੈ।
ਉਨ੍ਹਾਂ ਨੇ ਕਿਹਾ ਕਿ ਸੂਬੇ ਵਿੱਚ ਮਹਾਰਿਸ਼ੀ ਦਿਆਨੰਦ ਯੂਨੀਵਰਸਿਟੀ, ਚੌਧਰੀ ਚਰਣ ਸਿੰਘ ਯੂਨੀਵਰਸਿਟੀ, ਗੁਰੂ ਜੰਭੇਸ਼ਵਰ ਵਿਗਿਆਨ ਅਤੇ ਤਕਨਾਲੋਜੀ ਯੂਨੀਵਰਸਿਟੀ, ਕੁਰੂਕਸ਼ੇਤਰ ਯੂਨੀਵਰਸਿਟੀ ਅਤੇ ਇੰਦਰਾ ਗਾਂਧੀ ਯੂਨੀਵਰਸਿਟੀ ਰਿਵਾੜੀ ਵਿੱਚ ਨਵੇਂ ਐਕਸੀਲੈਂਸ ਸੈਂਟਰ ਖੋਲੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਸੂਬਾ ਖੇਡ ਪਰਿਸਰਾਂ ਦੇ ਬਿਹਤਰ ਸੰਚਾਲਨ ਤੇ ਰੱਖਰਖਾਵ ਲਈ ਪਾਇਲਟ ਆਧਾਰ ‘ਤੇ ਦੋ ਖੇਡ ਪਰਿਸਰਾਂ ਨੂੰ ਪੀਪੀਪੀ ਮੋਡ ‘ਤੇ ਚਲਾਉਣ ਲਈ ਦਿੱਤਾ ਜਾਵੇਗਾ। ਜੇਕਰ ਇਸ ਪ੍ਰਯੋਗ ਦੇ ਨਤੀਜੇ ਚੰਗੇ ਆਉਂਦੇ ਹਨ ਤਾਂ ਕੁੱਝ ਹੋਰ ਪਰਿਸਰਾਂ ਨੂੰ ਵੀ ਇਸੀ ਨੀਤੀ ਨਾਲ ਚਲਾਉਣ ਲਈ ਚੋਣ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਸੂਬੇ ਵਿੱਚ ਖੇਡ ਨਰਸਰੀਆਂ ਦੀ ਗਿਣਤੀ 1500 ਤੋਂ ਵਧਾ ਕੇ 2000 ਕੀਤੇ ਜਾਣ ਦਾ ਫੈਸਲਾ ਕੀਤਾ ਗਿਆ ਹੈ, ਤਾਂ ਜੋ ਸੂਬੇ ਵਿੱਚ ਵੱਧ ਤੋਂ ਵੱਧ ਖਿਡਾਰੀ ਤਿਆਰ ਕੀਤੇ ਜਾ ਸਕਣ।
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਮਿਲਿਆ ਜਰਮਨ ਵਫਦ, ਹਰਿਆਣਾ ਦੇ ਝੱਜਰ ਵਿੱਚ ਆਟੋਮੋਬਾਇਲ ਮੇਨੂਫੈਕਚਰਿੰਗ ਪਲਾਂਟ ਦੀ ਪ੍ਰਗਤੀ ‘ਤੇ ਕੀਤੀ ਚਰਚਾ
ਚੰਡੀਗੜ੍ਹ ( ਜਸਟਿਸ ਨਿਊਜ ੈ+ ਪੋਟਹੋਫ ਜੀਐਮਬੀਐਚ ਦੇ ਸਮੂਹ ਸੀਈਓ ਸ੍ਰੀ ਮਾਰਕਸ ਕੇਰਖੋਫ ਦੀ ਅਗਵਾਈ ਹੇਠ ਇੱਕ ਜਰਮਨ ਵਫਦ ਨੇ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੇਣੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਝੱਜਰ ਜਿਲ੍ਹੇ ਵਿੱਚ ਆਪਣੀ ਆਟੋਮੋਬਾਇਲ ਘਟਕ ਮੈਨੁਫੈਕਚਰਿੰਗ ਪਲਾਂਟ ਦੀ ਪ੍ਰਗਤੀ ਨਾਲ ਜਾਣੂ ਕਰਾਇਆ। ਵਫਦ ਵਿੱਚ ਪੋਪੇ + ਪੋਥੋਫ ਦੇ ਵਿਕਰੀ ਪ੍ਰਮੁੱਖ ਸ੍ਰੀ ਥੋਰਸਟਰਨ ਏਲਸਇਏਕ ਦੇ ਨਾਲ-ਨਾਲ ਇਸ ਸੰਯੁਕਤ ਉਦਮ ਵਿੱਚ ਭਾਰਤੀ ਭਾਗੀਦਾਰ ਲਾਲਬਾਬਾ ਇੰਜਨੀਅਰਿੰਗ ਲਿਮੀਟੇਡ ਦੇ ਪ੍ਰਤੀਨਿਧੀ ਵੀ ਸ਼ਾਮਿਲ ਸਨ।
ਮੀਟਿੰਗ ਦੌਰਾਨ, ਵਫਦ ਨੇ ਰਾਜ ਦੀ ਉਦਯੋਗ-ਅਨੁਕੂਲ ਨੀਤੀਆਂ ਅਤੇ ਸਰਕਾਰ ਦੇ ਸਰਗਰਮ ਸਮਰਥਨ ਦਾ ਵਰਨਣ ਕਰਦੇ ਹੋਏ ਹਰਿਆਣਾ ਵਿੱਚ ਆਪਣੇ ਨਿਵੇਸ਼ ਦੇ ਵਿਸਤਾਰ ਵਿੱਚ ਡੁੰਘੀ ਦਿਲਚਸਪੀ ਵਿਅਕਤ ਕੀਤੀ। ਪੋਪੇ + ਪੋਟਹੋਫ ਕੰਪਨੀ, ਜਿਸ ਦੀ ਮੌਜੂਦਗੀ 70-80 ਦੇਸ਼ਾਂ ਵਿੱਚ ਹੈ, ਹਰਿਆਣਾ ਵਿੱਚ ਇੱਕ ਨਵੀਂ ਖੋਜ ਅਤੇ ਵਿਕਾਸ ਸਹੂਲਤ ਦੀ ਸਥਾਪਨਾ ਦੀ ਸੰਭਾਵਨਾ ਵੀ ਤਲਾਸ਼ ਰਿਹਾ ਹੈ। ਨਾਲ ਹੀ, ਵਿਸ਼ਵ ਅਤੇ ਘਰੇਲੂ ਦੋਵਾਂ ਜਰੂਰਤਾਂ ਨੁੰ ਪੂਰਾ ਕਰਨ ਲਈ ਸੂਬੇ ਤੋ ਕੁਸ਼ਲ ਮੈਨਪਾਵਰ ਨੂੰ ਸਪਾਂਸਰ ਕਰਨ ਲਈ ਇੱਕ ਸੰਰਚਿਤ ਪ੍ਰਣਾਲੀ ਬਨਾਉਣ ਦੀ ਯੋਜਨਾ ਵੀ ਬਣਾ ਰਹੀ ਹੈ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਵਫਦ ਨਾਲ ਗਲਬਾਤ ਕਰਦੇ ਹੋਏ ਕਿਹਾ ਕਿ ਹਰਿਆਣਾ ਸਰਕਾਰ ਵਿਸ਼ਵ ਪੱਧਰੀ ਸਕਿਲ ਵਿਕਾਸ ਪਹਿਲਾਂ ਰਾਹੀਂ ਆਪਣੇ ਨੌਜੁਆਨਾਂ ਨੂੰ ਮਜਬੂਤ ਬਣਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸੂਬੇ ਵੱਲੋਂ ਆਪਣੇ ਸਿਖਲਾਈ ਪ੍ਰੋਗਰਾਮਾਂ ਨੂੰ ਵਿਸ਼ਵ ਉਦਯੋਗ ਮਾਨਕਾਂ ਦੇ ਨਾਲ ਸਰਗਰਮ ਰੂਪ ਨਾਲ ਜੋੜਿਆ ਜਾ ਰਿਹਾ ਹੈ ਤਾਂ ਜੋ ਇਹ ਯਕੀਨੀ ਕੀਤਾ ਜਾ ਸਕੇ ਕਿ ਵਰਕਫੋਰਸ ਨਵੀਨਤਮ ਤਕਨੀਕੀ ਗਿਆਨ ਅਤੇ ਵਿਵਹਾਰਕ ਵਿਸ਼ੇਸ਼ਤਾਵਾਂ ਨਾਲ ਲੈਸ ਹੈ। ਉਨ੍ਹਾਂ ਨੇ ਵਫਦ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਹਰਿਆਣਾ ਦੇ ਪ੍ਰਤਿਭਾਸ਼ਾਲੀ ਨੌਜੁਆਨਾਂ ਦੀ ਅਪਾਰ ਸਮਰੱਥਾ ਨੂੰ ਪਹਿਚਾਣ ਕੇ ਊਨ੍ਹਾਂ ਨੂੰ ਸਾਰਥਕ ਰੁਜਗਾਰ ਦੇ ਮੋਕੇ ਪ੍ਰਦਾਨ ਕਰਨ ਦੀ ਦਿਸ਼ਾ ਵਿੱਚ ਕੰਮ ਕਰਨ। ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਉਦਯੋਗਾਂ ਅਤੇ ਵਿਦਿਅਕ ਅਦਾਰਿਆਂ, ਖਾਸਕਰ ਤਕਨੀਕੀ ਅਦਾਰਿਆਂ ਦੇ ਵਿੱਚ ਮਜਬੂਤ ਸਾਝੇਦਾਰੀ ਬਨਾਉਣ ਦਾ ਪੂਰਾ ਸਮਰਥਨ ਕਰ ਰਹੀ ਹੈ ਅਤੇ ਇੱਕ ਅਜਿਹੀ ਪ੍ਰਣਾਲੀ ਬਨਾਉਣ ਵਿੱਚ ਮਦਦ ਕਰ ਰਹੀ ਹੈ ਜੋ ਨੌਜੁਆਨਾਂ ਨੂੰ ਸਥਾਨਕ ਅਤੇ ਵਿਸ਼ਵ ਨੌਕਰੀ ਦੀ ਜਰੂਰਤਾਂ ਨੂੰ ਪੂਰਾ ਕਰਨ ਲਈ ਟ੍ਰੇਨਡ ਕਰਨ।
ਮੀਟਿੰਗ ਵਿੱਚ ਜਾਣਕਾਰੀ ਦਿੱਤੀ ਗਈ ਕਿ ਪੋਪੇ + ਪੋਟਹੋਫ ਜੀਐਮਬੀਐਚ, ਜਰਮਨੀ ਅਤੇ ਲਾਲਬਾਬਾ ਦੇ ਵਿੱਚ ਸਹਿਯੋਗ ਭਾਰਤ ਦੀ ਮੈਨੁਫੈਕਚਰਿੰਗ ਸਮਰੱਥਾਵਾਂ ਨੂੰ ਮਜਬੂਤ ਕਰਨ, ਆਯਾਤ ਪ੍ਰਤੀਸਥਾਪਨ ਨੂੰ ਪ੍ਰੋਤਸਾਹਨ ਦੇਣ ਅਤੇ ਪ੍ਰਧਾਨ ਮੰਤਰੀ ਦੀ ਮੇਕ ਇਨ ਇੰਡੀਆ ਪਹਿਲ ਦੇ ਤਹਿਤ ਆਤਮਨਿਰਭਰ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਣ ਵਿੱਚ ਇੱਕ ਇਤਿਹਾਸਕ ਕਦਮ ਹੈ।
ਝੱਜਰ ਵਿੱਚ ਨਵੀਂ ਸੰਯੁਕਤ ਉਦਮ ਸਹੂਲਤ ਟਿਕਾਊ, ਭਵਿੱਖ ਲਈ ਤਿਆਰ ਮੈਨੁਫੈਕਚਰਿੰਗ ਲਈ ਇੱਕ ਸਾਂਝੀ ਪ੍ਰਤੀਬੱਧਤਾ ਦਾ ਪ੍ਰਤੀਕ ਹੈ। ਜੀਰ-ਡਿਸਚਾਰਜ ਪਲਾਂਟ ਵਜੋ ਸੰਕਲਪਿਤ, ਇਹ ਸਹੂਲਤ ਭਾਰਤ ਦੇ ਵਾਤਾਵਰਣ ਦੇ ਟੀਖਿਆਂ ਅਨੁਰੂਪ ਆਪਣੀ ਉਰਜਾ ਜਰੂਰਤਾਂ ਦਾ 40 ਫੀਸਦੀ ਸੌਰ ਉਰਜਾ ਤੋਂ ਪ੍ਰਾਪਤ ਕਰੇਗੀ। ਪਲਾਂਟ ਫਿਯੂਲ ਇੰਜੈਕਸ਼ਨ ਅਤੇ ਏਅਰਬੈਗ ਟਿਯੂਬ ਵਰਗੇ ਉੱਚ ਪਰਿਸ਼ੁੱਧਤਾ ਘਟਕਾਂ ਦੇ ਉਤਪਾਦਨ ‘ਤੇ ਧਿਆਨ ਕੇਂਦ੍ਰਿਤ ਕਰੇਗਾ-ਅਜਿਹੇ ਉਤਪਾਦ ਜੋ ਮੌਜੂਦਾ ਵਿੱਚ ਪੂਰੀ ਤਰ੍ਹਾ ਨਾਲ ਆਯਾਤ ਕੀਤੇ ਜਾਂਦੇ ਹਨ। ਇੰਨ੍ਹਾਂ ਮਹਤੱਵਪੂਰਣ ਘਟਕਾਂ ਦਾ ਸਥਾਨਕ ਪੱਧਰ ‘ਤੇ ਉਤਪਾਦਨ ਨਾ ਸਿਰਫ ਸਾਡੀ ਕੌਮੀ ਸਪਲਾਈ ਲੜੀ ਨੂੰ ਮਜਬੂਤ ਕਰੇਗਾ ਸਗੋ ਕੁਸ਼ਲ ਰੁਜਗਾਰ ਦੇ ਮੌਕਿਆਂ ਨੂੰ ਵੱਧਣ ਦੇ ਨਾਲ-ਨਾਲ ਆਯਾਤ ‘ਤੇ ਨਿਰਭਰਤਾ ਨੂੰ ਕਾਫੀ ਘੱਟ ਕਰੇਗਾ।
ਮੀਟਿੰਗ ਵਿੱਚ ਵਿਦੇਸ਼ ਸਹਿਯੋਗ ਵਿਭਾਗ ਵਿੱਚ ਮੁੱਖ ਮੰਤਰੀ ਦੇ ਸਲਾਹਕਾਰ ਸ੍ਰੀ ਪਵਨ ਕੁਮਾਰ ਚੌਧਰੀ ਸਮੇਤ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਹਰਿਆਣਾ ਸਕੂਲ ਸਿਖਿਆ ਬੋਰਡ ਦੇ ਟਾਪਰਸ ਨਾਲ ਕੀਤੀ ਗੱਲ
ਚੰਡੀਗੜ੍ਹ ( ਜਸਟਿਸ ਨਿਊਜ਼ ) ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਹਰਿਆਣਾ ਸਕੂਲ ਸਿਖਿਆ ਬੋਰਡ ਦੀ ਕਲਾਸ 12ਵੀਂ ਦੀ ਪ੍ਰੀਖਿਆ ਦੇ ਟਾਪਰਸ ਨਾਲ ਟੈਲੀਫੋਨ ‘ਤੇ ਗਲਬਾਤ ਕਰ ਊਨ੍ਹਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉਜਵਲ ਭਵਿੱਖ ਦੀ ਕਮਾਨਾ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਇਹ ਹੋਨਹਾਰ ਵਿਦਿਆਰਥੀ ਪੂਰੇ ਹਰਿਆਣਾ ਲਈ ਮਾਣ ਦਾ ਵਿਸ਼ਾ ਹੈ ਅਤੇ ਨੌਜੁਆਨਾ ਪੀੜੀ ਨੂੰ ਪ੍ਰੇਰਣਾ ਦੇਣ ਵਾਲੇ ਆਦਰਸ਼ ਬਣ ਕੇ ਉਭਰੇ ਹਨ।
ਮੁੱਖ ਮੰਤਰੀ ਨੇ ਕਾਮਰਸ ਕੋਰਸ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਕੈਥਲ ਜਿਲ੍ਹੇ ਦੇ ਅਰਪਣਦੀਪ ਸਿੰਘ, ਆਰਟਸ ਕੋਰਸ ਦੀ ਟਾਪਰ ਜੀਂਦ ਦੀ ਸਰੋਜ ਅਤੇ ਵਿਗਿਆਨ ਕੋਰਸ ਦੇ ਟਾਪਰ ਭਿਵਾਨੀ ਦੇ ਨਮਨ ਨਾਲ ਨਿਜੀ ਰੂਪ ਨਾਲ ਗੱਲ ਕੀਤੀ। ਉਨ੍ਹਾਂ ਨੇ ਤਿੰਨਾਂ ਵਿਦਿਆਰਥੀਆਂ ਦੀ ਮਿਹਨਤ, ਲਗਨ ਅਤੇ ਅਨੁਸਾਸ਼ਨ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਹ ਸਫਲਤਾ ਉਨ੍ਹਾਂ ਦੇ ਆਤਮਵਿਸ਼ਵਾਸ, ਪਰਿਵਾਰ ਦੇ ਸਹਿਯੋਗ ਅਤੇ ਅਧਿਆਪਕਾਂ ਦੇ ਮਾਰਗਦਰਸ਼ਨ ਦਾ ਫੱਲ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਦੇ ਵਿਦਿਆਰਥੀ ਪੂਰੇ ਦੇਸ਼ ਵਿੱਚ ਆਪਣੀ ਪ੍ਰਤਿਭਾ ਦਾ ਪਰਚਮ ਲਹਿਰਾ ਰਹੇ ਹਨ। ਇਹ ਸਾਡੇ ਲਈ ਮਾਣ ਦਾ ਵਿਸ਼ਾ ਹੈ। ਸਰਕਾਰ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਨੂੰ ਅੱਗੇ ਵਧਾਉਣ ਲਈ ਹਰ ਸੰਭਵ ਸਹਿਯੋਗ ਦੇ ਰਹੀ ਹੈ ਅਤੇ ਅੱਗੇ ਵੀ ਦਿੰਦੀ ਰਹੇਗੀ। ਜੋ ਵਿਦਿਆਰਥੀ ਅੱਜ ਵਧੀਆ ਪ੍ਰਦਰਸ਼ਨ ਕਰ ਰਹੇ ਹਨ, ਉਹ ਕੱਲ ਸਮਾਜ ਅਤੇ ਰਾਸ਼ਟਰ ਦੇ ਨਿਰਮਾਣ ਵਿੱਚ ਅਹਿਮ ਭੁਮਿਕਾ ਨਿਭਾਉਣਗੇ।
ਸ੍ਰੀ ਨਾਇਬ ਸਿੰਘ ਸੇਣੀ ਨੇ ਵਿਦਿਆਰਥੀਆਂ ਦੇ ਮਾਤਾ-ਪਿਤਾ ਅਤੇ ਅਧਿਆਪਕਾਂ ਨੂੰ ਵੀ ਵਧਾਈ ਦਿੰਦੇ ਹੋਏ ਕਿਹਾ ਕਿ ਬੱਚਿਆਂ ਦੀ ਇਸ ਸਫਲਤਾ ਵਿੱਚ ਉਨ੍ਹਾਂ ਦਾ ਸਮਰਪਣ ਅਤੇ ਪ੍ਰੋਤਸਾਹਨ ਵੀ ਉਨ੍ਹਾਂ ਹੀ ਮਹਤੱਵਪੂਰਣ ਹੈ। ਉਨ੍ਹਾਂ ਨੇ ਸਾਰੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਇਸੀ ਤਰ੍ਹਾ ਸਖਤ ਮਿਹਨਤ ਜਾਰੀ ਰੱਖਣ ਅਤੇ ਦੇਸ਼ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਦੇਣ।
ਵਿਭਾਗ ਦੇ ਬਜਟ ਵਿੱਚ ਬੇਮਿਸਾਲ ਵਾਧਾ, ਚਾਲੂ ਵਿੱਤੀ ਸਾਲ ਲਈ 1848 ਕਰੋੜ ਰੁਪਏ ਦਾ ਪ੍ਰਬੰਧ
ਚੰਡੀਗੜ੍ਹ ( ਲ ) ਹਰਿਆਣਾ ਦੇ ਉਦਯੋਗ ਅਤੇ ਵਣਜ ਮੰਤਰੀ ਰਾਓ ਨਰਬੀਰ ਸਿੰਘ ਨੇ ਕਿਹਾ ਕਿ ਕਿਸੇ ਵੀ ਦੇਸ਼ ਅਤੇ ਸੂਬੇ ਦਾ ਵਿਕਾਸ ਉਦਯੋਗਾਂ ਬਿਨ੍ਹਾਂ ਸੰਭਵ ਨਹੀਂ ਹੈ। ਸੂਬੇ ਵਿੱਚ ਉਦਯੋਗਿਕ ਵਿਕਾਸ ਨੂੰ ਹੋਰ ਵੱਧ ਵਧਾਉਣ ਲਈ ਅਸੀ ਆਪਣੇ ਕੀਤੇ ਗਏ ਵਾਅਦੇ ਅਨੁਸਾਰ 10 ਨਵੇਂ ਉਦਯੋਗਿਕ ਮਾਡਲ ਟਾਉਨਸ਼ਿਪ ਵਿਕਸਿਤ ਕਰਨ ਦੇ ਪ੍ਰਸਤਾਵ ‘ਤੇ ਤੇਜੀ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਦੇ ਲਈ ਜਮੀਨ ਦੀ ਨਿਸ਼ਾਨਦੇਹੀ ਕਰ ਲਈ ਹੈ। ਜਲਦ ਹੀ ਕਈ ਨੀਤੀਆਂ ਲਈ ਨਵੇਂ ਖਰੜੇ ਤਿਆਰ ਕਰਕੇ ਨਵੀਂ ਉਦਯੋਗਿਕ ਨੀਤੀ ਲਿਆਈ ਜਾਵੇਗੀ।
ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਵਿੱਤ ਮੰਤਰੀ ਦੇ ਰੂਪ ਵਿੱਚ ਉਦਯੋਗਿਕ ਖੇਤਰ ਨੂੰ ਆਪਣੇ ਬਜਟ ਵਿੱਚ ਪ੍ਰਾਥਮਿਕਤਾ ਦਿੱਤੀ ਹੈ ਅਤੇ ਚਾਲੂ ਵਿੱਤੀ ਸਾਲ ਵਿੱਚ ਉਦਯੋਗ ਵਿਭਾਗ ਦੇ ਬਜਟ ਵਿੱਚ 126 ਫੀਸਦੀ ਦਾ ਵਾਧਾ ਕਰਦੇ ਹੋਏ 1848 ਕਰੋੜ ਰੁਪਏ ਦਾ ਬਜਟ ਅਲਾਟ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ 5-6 ਸਾਲਾਂ ਵਿੱਚ ਉਦਯੋਗਿਕ ਖੇਤਰ ਵਿੱਚ ਨਵਾਂ ਬਦਲਾਓ ਵੇਖਣ ਨੂੰ ਮਿਲੇ, ਉਦਯੋਗ ਮੰਤਰੀ ਵਜੋਂ ਇਹ ਉਨ੍ਹਾਂ ਦੀ ਪ੍ਰਮੁੱਖ ਤਰਜੀਹ ਹੋਵੇਗੀ।
ਉਦਯੋਗ ਮੰਤਰੀ ਨੇ ਕਿਹਾ ਕਿ ਜਦੋਂ ਗੁਰੂਗ੍ਰਾਮ ਵਿੱਚ ਮਾਰੂਤੀ ਨੇ ਆਪਣੀ ਪਹਿਲੀ ਇਕਾਈ ਸਥਾਪਿਤ ਕੀਤੀ ਸੀ, ਉਸ ਵੇਲੇ ਇਹ ਸ਼ਹਿਰ ਉਦਯੋਗ ਰੂਪ ਵਜੋਂ ਪਿਛੜਾ ਮੰਨਿਆਂ ਜਾਂਦਾ ਸੀ। ਅੱਜ ਦੁਨਿਆ ਦੀ ਬਹੁ-ਉਦੇਸ਼ੀ ਕੰਪਨੀਆਂ ਨੇ ਇੱਥੇ ਆਪਣੀ ਇਕਾਈਆਂ ਸਥਾਪਿਤ ਕੀਤੀਆਂ ਹਨ ਅਤੇ ਗੁਰੂਗ੍ਰਾਮ ਨੇ ਅੱਜ ਦੇਸ਼ ਦੇ ਸਾਈਬਰ ਸਿਟੀ ਵਜੋਂ ਆਪਣੀ ਪਛਾਣ ਬਣਾਈ ਹੈ।
ਉਨ੍ਹਾਂ ਨੇ ਕਿਹਾ ਕਿ ਗੁਰੂਗ੍ਰਾਮ ਨੇੜੇ ਮੇਵਾਤ ਵਿੱਚ ਨਵੀਂ ਆਈਐਮਟੀ ਵਿਕਸਿਤ ਕੀਤੀ ਜਾਵੇਗੀ। ਮਾਣੇਸਰ ਤੋਂ ਬਾਅਦ ਮੇਵਾਤ ਵਿੱਚ ਮੇਸਰਸਸ ਐਮਪਰੇਕਸ ਟੈਕਨਾਲਾਜੀ ਲਿਮਿਟੇਡ ਨੇ ਆਪਣੀ ਇਕਾਈ ਸਥਾਪਿਤ ਕਰਨ ਵਿੱਚ ਰੂਚਿ ਵਿਖਾਈ ਹੈ। ਕੰਪਨੀ ਵੱਲੋਂ ਪ੍ਰਸਤਾਵਿਤ ਆਪਣੇ 7,083 ਕਰੋੜ ਰੁਪਏ ਵਿੱਚੋਂ 2460 ਕਰੋੜ ਰੁਪਏ ਦਾ ਖਰਚ ਕੀਤਾ ਜਾ ਚੁੱਕਾ ਹੈ। ਸੂਬਾ ਸਰਕਾਰ ਦਾ ਯਤਨ ਹੈ ਕਿ ਆਉਣ ਵਾਲੇ ਸਮੇਂ ਵਿੱਚ ਮੇਵਾਤ ਸੂਬੇ ਦੇ ਹੋਰ ਜ਼ਿਲ੍ਹਿਆਂ ਵਾਂਗ ਵਿਕਸਿਤ ਜ਼ਿਲ੍ਹਾ ਬਣੇ।
ਉਨ੍ਹਾਂ ਨੇ ਕਿਹਾ ਕਿ ਟੈਕਸਟਾਇਲ ਇੰਡਸਟੀ ਨੂੰ ਵਧਾਉਣ ਲਈ ਹਰਿਆਣਾ ਸਵੈ-ਨਿਰਭਰ ਕਪੜਾ ਨੀਤੀ 2025 ਲਾਗੂ ਕੀਤੀ ਹੈ। ਪਾਣੀਪਤ, ਗੁਰੂਗ੍ਰਾਮ ਅਤੇ ਫਰੀਦਾਬਾਦ ਵਿੱਚ ਟੈਕਸਟਾਇਲ ਉਦਯੋਗਾਂ ਨੂੰ ਵਧਾਇਆ ਜਾਵੇਗਾ। ਇਸ ਨੀਤੀ ਤਹਿਤ ਉਦਯੋਗਾਂ ਨੂੰ 1200 ਕਰੋੜ ਰੁਪਏ ਦੀ ਸਬਸਿਡੀ ਦੇਣ ਦਾ ਪ੍ਰਬੰਧ ਕੀਤਾ ਗਿਆ ਹੈ।
ਰਾਓ ਨਰਬੀਰ ਸਿੰਘ ਨੇ ਕਿਹਾ ਕਿ 10 ਏਕੜ ਖੇਤਰ ਵਿੱਚ ਜਿੱਥੇ 50 ਉਦਯੋਗਿਕ ਯੂਨਿਟ ਸਥਾਪਿਤ ਹੋਣ, ਇਸ ਨੂੰ ਕੰਫਰਮੇਸ਼ਨ ਜੋਨ ਐਲਾਨ ਕੀਤਾ ਜਾਵੇਗਾ ਅਤੇ 10 ਦਿਨਾਂ ਵਿੱਚ ਪੋਰਟਲ ਖੋਲ ਦਿੱਤਾ ਜਾਵੇਗਾ। ਨਿਵੇਸ਼ਕ ਇਸ ‘ਤੇ ਆਪਣੇ ਡੋਕਯੂਮੈਂਟ ਅਪਲੋਡ ਕਰ ਸਕਦੇ ਹਨ। ਸੂਬੇ ਵਿੱਚ ਹੋਰ ਜ਼ਿਲ੍ਹਿਆਂ ਵਿੱਚ ਵੀ ਇਸ ਤਰ੍ਹਾਂ ਦੇ ਸਿਸਟਮ ਖੋਲੇ ਜਾਣਗੇ, ਤਾਂ ਜੋ ਉਦਮਿਆਂ ਨੂੰ ਦਫ਼ਤਰਾਂ ਦੇ ਚੱਕਰ ਨਾ ਕੱਟਣੇ ਪੈਣ।
ਚੋਣ ਪ੍ਰਕ੍ਰਿਆ ਸਪੰਨ ਕਰਾਉਣ ਤੋਂ ਪਹਿਲਾਂ ਚੋਣ ਕਮਿਸ਼ਨ ਸਿਆਸੀ ਪਾਰਟੀਆਂ ਦੇ ਪ੍ਰਤੀਨਿਧੀਆਂ ਨਾਲ ਕਰ ਰਿਹਾ ਹੈ ਸਿੱਧਾ ਸੰਵਾਦ
ਹੁ
ਚੰਡੀਗੜ੍ਹ ( ਜਸਟਿਸ ਨਿਊਜ਼ ) ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਪੰਕਜ ਅਗਰਵਾਲ ਨੇ ਕਿਹਾ ਕਿ ਭਾਰਤ ਚੋਣ ਕਮਿਸ਼ਨ ਲੋਕਸਭਾ ਤੇ ਰਾਜ ਦੀ ਵਿਧਾਨਸਭਾ ਨਾਲ ਜੁੜੀ ਚੋਣ ਪ੍ਰਕ੍ਰਿਆ ਨਿਰਪੱਖ ਅਤੇ ਪਾਰਦਰਸ਼ੀ ਬਨਾਉਣ ਦੀ ਦਿਸ਼ਾ ਵਿੱਚ ਲਗਾਤਾਰ ਨਵੀਂ ਪਹਿਲ ਕਰ ਰਹੀ ਹੈ ਅਤੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਦੇ ਨਾਲ ਸਿੱਧਾ ਸੰਵਾਦ ਕਰ ਰਹੀ ਹੈ। ਇਸੀ ਲੜੀ ਵਿੱਚ ਮੁੱਖ ਚੋਣ ਕਮਿਸ਼ਨਰ ਤੇ ਦੋਵਾਂ ਚੋਣ ਕਮਿਸ਼ਨਰਾਂ ਨੇ ਨੈਸ਼ਨਲ ਪੀਪਲਸ ਪਾਰਟੀ ਦੇ ਚੇਅਰਮੈਨ ਸ੍ਰੀ ਕੋਲਾਰਡਸ ਸੰਗਮਾ ਨਾਲ ਚੋਣ ਸਦਨ, ਨਵੀਂ ਦਿੱਲੀ ਵਿੱਚ ਗੱਲਬਾਤ ਕੀਤੀ।
ਉਨ੍ਹਾਂ ਨੇ ਕਿਹਾ ਕਿ ਗਲਤੀ ਰਹਿਤ ਵੋਟਰ ਸੂਚੀ ਤਿਆਰ ਕਰਨ ਅਤੇ ਕੌਮੀ ਤੇ ਰਾਜ ਮਾਨਤਾ ਪ੍ਰਾਪਤ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਤੇ ਹੋਰ ਹਿੱਤਧਾਰਕਾਂ ਦੇ ਨਾਲ 4719 ਮੀਟਿੰਗ ਦਾ ਪ੍ਰਬੰਧ ਕੀਤਾ ਗਿਆ। ਇਸ ਤੋਂ ਪਹਿਲਾਂ ਕਮਿਸ਼ਨ ਨੇ ਬਹੁਜਨ ਸਮਾਜ ਪਾਰਟੀ ਦੀ ਚੇਅਰਮੈਨ ਕੁਮਾਰੀ ਮਾਯਾਵਤੀ ਦੇ ਨਾਲ 6 ਮਈ ਨੁੰ, ਭਾਰਤੀ ਜਨਤਾ ਪਾਰਟੀ ਦੇ ਚੇਅਰਮੈਨ ਸ੍ਰੀ ਜਗਤ ਪ੍ਰਕਾਸ਼ ਨੱਡਾ ਦੇ ਨਾਲ 8 ਮਈ ਨੁੰ ਅਤੇ ਭਾਰਤੀ ਕਮਿਉਨਿਸਟ ਪਾਰਟੀ (ਮਾਰਕਸਵਾਦੀ) ਦੇ ਮਹਾਸਕੱਤਰ ਐਮ.ਏ. ਬੇਬੀ ਦੇ ਨਾਲ 10 ਮਈ ਨੂੰ ਮੀਟਿੰਗ ਕਰ ਚੁੱਕੇ ਹਨ।
ਊਨ੍ਹਾਂ ਨੇ ਦਸਿਆ ਕਿ ਇੰਨ੍ਹਾਂ ਮੀਟਿੰਗਾਂ ਵਿੱਚ 40 ਮੀਟਿੰਗਾਂ ਮੁੱਖ ਚੋਣ ਅਧਿਕਾਰੀ, ਮੁੱਖ ਅਧਿਕਾਰੀ ਦਫਤਰ ਵੱਲੋਂ 800 ਮੀਟਿੰਗਾਂ ਜਿਲ੍ਹਾ ਚੋਣ ਅਧਿਕਾਰੀਆਂ ਵੱਲੋਂ ਅਤੇ 3879 ਚੋਣ ਰਜਿਸਟਰਡ ਅਧਿਕਾਰੀਆਂ ਵੱਲੋਂ ਲਈ ਗਈਆਂ। ਇੰਨ੍ਹਾਂ ਮੀਟਿੰਗਾਂ ਵਿੱਚ ਵੱਖ-ਵੱਖ ਸਿਆਸੀ ਪਾਰਟੀਆਂ ਦੇ 28 ਹਜਾਰ ਤੋਂ ਵੱਧ ਨੁਮਾਇੰਦਿਆਂ ਨੇ ਹਿੱਸਾ ਲਿਆ।
ਉਨ੍ਹਾਂ ਨੇ ਕਿਹਾ ਕਿ ਕਮਿਸ਼ਨ ਦੀ ਇਸ ਪਹਿਲ ਦਾ ਮੁੱਖ ਉਦੇਸ਼ ਚੋਣ ਪ੍ਰਕ੍ਰਿਆ ਨੂੰ ਮੌਜੂਦਾ ਲੀਗਲ ਫੇ੍ਰਮਵਰਕ ਵਿੱਚ ਸਾਰੇ ਸਟੇਕਹੋਲਡਰ ਦੇ ਨਾਲ ਹੋਰ ਵੱਧ ਮਜਬੂਤ ਕਰਨਾ ਹੈ।
ਹਰਿਆਣਾ ਸਰਕਾਰ ਦੀ ਇਤਿਹਾਸਕ ਪਹਿਲ
ਗਰੁਪ ਡੀ ਦੀ ਭਰਤੀ ਵਿੱਚ ਡੀਐਸਸੀ ਅਤੇ ਓਐਸਸੀ ਲਈ ਰਾਖਵਾਂਕਰਨ
ਚੰਡੀਗੜ੍ਹ ( ਜਸਟਿਸ ਨਿਊਜ਼ )ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਸਭਕਾ ਸਾਥ, ਸਭਕਾ ਵਿਕਾਸ, ਸਭਕਾ ਵਿਸ਼ਵਾਸ ਦੇ ਮੂਲ ਮੰਤਰ ਨੂੰ ਪੂਰਾ ਕਰਦੇ ਹੋਏ ਅਤੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੇ ਯੋਗ ਅਗਵਾਈ ਹੇਠ ਹਰਿਆਣਾ ਸਰਕਾਰ ਸੂਬੇ ਦੇ ਨੌਜੁਆਨਾਂ ਨੂੰ ਰੁਜਗਾਰ ਦੇ ਮੌਕੇ ਪ੍ਰਦਾਨ ਕਰਨ ਦੇ ਵਾਅਦੇ ਨੂੰ ਪੂਰਾ ਕਰਨ ਦੀ ਦਿਸ਼ਾ ਵਿੱਚ ਤੇਜੀ ਨਾਲ ਕੰਮ ਕਰ ਰਹੀ ਹੈ। ਇਸ ਲੜੀ ਵਿੱਚ ਹਰਿਆਣਾ ਸਰਕਾਰ ਨੇ ਹਰਿਆਣਾ ਸਟਾਫ ਸਿਲੇਕਸ਼ਨ ਕਮੀਸ਼ਨ ਰਾਹੀਂ ਗਰੁਪ ਡੀ ਦੀ 7,596 ਅਸਾਮਿਆਂ ‘ਤੇ ਭਰਤੀ ਪ੍ਰਕਿਰਿਆ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਹ ਪਹਿਲ ਨਾ ਕੇਵਲ ਰੁਜਗਾਰ ਪੈਦਾ ਕਰਨ ਨੂੰ ਹੁਲਾਰਾ ਦੇਵੇਗੀ, ਸਗੋਂ ਸਮਾਜਿਕ ਸ਼ਮੂਲਿਅਤ ਅਤੇ ਨਿਸ਼ਪੱਖਤਾ ਨੂੰ ਵੀ ਯਕੀਨੀ ਕਰੇਗੀ।
ਭਰਤੀ ਪ੍ਰਕਿਰਿਆ ਦੀ ਮੁੱਖ ਵਿਸ਼ੇਸ਼ਤਾਵਾਂ
ਯੋਗਤਾ ਮਾਨਦੰਡ-ਇਨ੍ਹਾਂ ਅਸਾਮਿਆਂ ਲਈ ਚੌਣ ਪ੍ਰਕਿਰਿਆ ਵਿੱਚ ਉਮੀਦਵਾਰਾਂ ਦੇ ਸਾਂਝੇ ਟੈਸਟ ਸੀਈਟੀ ਸਕੋਰ ਦਾ ਉਪਯੋਗ ਕੀਤਾ ਜਾਵੇਗਾ। ਇਹ ਪਾਰਦਰਸ਼ੀ ਅਤੇ ਮੈਰਿਟ ਅਧਾਰਤ ਚੌਣ ਪ੍ਰਕਿਰਿਆ ਨੂੰ ਯਕੀਨੀ ਕਰੇਗਾ।
ਵਿਸ਼ੇਸ਼ ਰਾਖਵਾਂਕਰਨ- ਹਰਿਆਣਾ ਦੇ ਇਤਿਹਾਸ ਵਿੱਚ ਪਹਿਲੀ ਵਾਰ, ਗਰੁਪ-ਡੀ ਭਰਤੀ ਵਿੱਚ ਵਾਂਝੇ ਅਨੁਸੂਚਿਤ ਜਾਤੀਆਂ (ਡੀਐਸਸੀ) ਲਈ 605 ਅਸਾਮਿਆਂ ਅਤੇ ਹੋਰ ਅਨੁਸੂਚਿਤ ਜਾਤੀਆਂ (ਓਐਸਸੀ ) ਲਈ 604 ਅਸਾਮਿਆਂ ਲਈ ਰਾਖਵੀਆਂ ਕੀਤੀ ਗਈਆਂ ਹਨ। ਇਸ ਦੇ ਇਲਾਵਾ, ਬੀਸੀਏ, ਬੀਸੀਬੀ, ਈਡਬਲੂਐਸ, ਪੀਐਚ, ਈਐਸਪੀ,ਈਐਸਐਮ ਆਦਿ ਵਰਗਾਂ ਲਈ ਰਾਖਵੀਆਂ ਸੀਟਾਂ ਦਾ ਪ੍ਰਬੰਧ ਕੀਤਾ ਗਿਆ ਹੈ। ਇਹ ਕਦਮ ਅਸਮਾਨਤਾਵਾਂ ਨੂੰ ਦੂਰ ਕਰਨ ਅਤੇ ਰਾਖਵਾਂਕਰਨ ਲਾਭਾਂ ਦੇ ਨਿਸ਼ਪੱਖ ਵੰਡ ਨੂੰ ਯਕੀਨੀ ਕਰਨ ਦੀ ਦਿਸ਼ਾ ਵਿੱਚ ਇੱਕ ਇਤਿਹਾਸਕ ਪਹਿਲ ਹੈ।
ਕੇਂਦਰ ਅਤੇ ਹਰਿਆਣਾ ਸਰਕਾਰ ਦਾ ਸਾਂਝਾ ਟੀਚਾ ਸਮਾਜ ਦੇ ਵਾਂਝੇ ਵਰਗਾਂ ਦੇ ਉਤਥਾਨ ਨੂੰ ਪਹਿਲ ਦੇਣਾ ਹੈ। ਇਹ ਭਰਤੀ ਪ੍ਰਕਿਰਿਆ ਸਮਾਜ ਦੇ ਸਾਰੇ ਵਰਗਾਂ, ਵਿਸ਼ੇਸ਼ ਰੂਪ ਨਾਲ ਅਨੁਸੂਚਿਤ ਜਾਤੀਆਂ ਅਤੇ ਹੋਰ ਪਿਛੜੇ ਭਾਈਚਾਰੇ ਨੂੰ ਉਨ੍ਹਾਂ ਦਾ ਹੱਕ ਦਿਲਾਉਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਾਡੀ ਸਰਕਾਰ ਨੌਜੁਆਨਾਂ ਨੂੰ ਸਸ਼ਕਤ ਬਨਾਉਣ ਅਤੇ ਸਮਾਜ ਦੇ ਹਰੇਕ ਵਰਗ ਨੂੰ ਵਿਕਾਸ ਦੀ ਮੁੱਖ ਧਾਰਾ ਵਿੱਚ ਸ਼ਾਮਲ ਕਰਨ ਲਈ ਵਚਨਬੱਧ ਹੈ। ਇਹ ਭਰਤੀ ਪ੍ਰਕਿਰਿਆ ਨਾ ਕੇਵਲ ਰੁਜਗਾਰ ਦੇ ਮੌਕੇ ਮੁਹਈਆ ਕਜਵਾਏਗੀ, ਸਗੋਂ ਸਮਾਜਿਕ ਨਿਆਂ ਨੂੰ ਵੀ ਮਜਬੂਤ ਕਰੇਗੀ।
ਹਰਿਆਣਾ ਸਰਕਾਰ ਇਸ ਭਰਤੀ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਪਾਰਦਰਸ਼ੀ ਅਤੇ ਨਿਸ਼ਪੱਖ ਰੱਖਣ ਲਈ ਵਚਨਬੱਧ ਹੈ। ਇਸ ਦੇ ਲਈ ਟੈਕਨਾਲਾਜੀ ਦਾ ਉਪਯੋਗ ਕਰ ਰਜਿਸਟੇ੍ਰਸ਼ਨ ਅਤੇ ਚੌਣ ਪ੍ਰਕਿਰਿਆ ਨੂੰ ਵੱਧ ਆਸਾਨ ਅਤੇ ਯੋਗ ਬਣਾਇਆ ਜਾਵੇਗਾ। ਇਹ ਪਹਿਲ ਨਾ ਕੇਵਲ ਸੂਬਾ ਦੇ ਨੌਜੁਆਨਾਂ ਲਈ ਨਵੇਂ ਮੌਕਿਆਂ ਦੇ ਦਰਵਾਜ਼ੇ ਖੋਲੇਗੀ, ਬਲਕਿ ਸਮਾਜਿਕ ਸਮਾਵੇਸ਼ ਅਤੇ ਸਮਾਨਤਾ ਪ੍ਰਤੀ ਸਰਕਾਰ ਦੀ ਪ੍ਰਤੀਬੱਧਤਾ ਨੂੰ ਹੋਰ ਮਜਬੂਤ ਕਰੇਗੀ।
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਹਰਿਆਣਾ ਸਰਕਾਰ ਸਮਾਜ ਦੇ ਹਰੇਕ ਵਰਗ ਦੇ ਵਿਕਾਸ ਅਤੇ ਸਸ਼ਕਤੀਕਰਨ ਲਈ ਲਗਾਤਾਰ ਕੰਮ ਕਰ ਰਹੀ ਹੈ। ਇਹ ਭਰਤੀ ਪ੍ਰਕਿਰਿਆ ਹਰਿਆਣਾ ਦੇ ਨਾਇਬ ਪ੍ਰਧਾਨਗੀ ਅਤੇ ਕੇਂਦਰ ਸਰਕਾਰ ਦੀ ਸੋਚ ਦਾ ਇੱਕ ਹੋਰ ਉਦਾਹਰਣ ਹੈ, ਜੋ ਸਮਾਜ ਦੇ ਆਖਰੀ ਵਿਅਕਤੀ ਤੱਕ ਵਿਕਾਸ ਦੇ ਲਾਭ ਪਹੁੰਚਾਉਣ ਲਈ ਸਮਰਪਿਤ ਹੈ।
ਉਦਯੋਗ ਜਗਤ ਦੀ ਜਰੂਰਤਾਂ ਅਨੁਸਾਰ ਬਦਲੇਗਾ ਆਈਟੀਆਈ ਦਾ ਪਾਠਕ੍ਰਮ-ਡਾ. ਸੁਮਿਤਾ ਮਿਸ਼ਰਾ
ਚੰਡੀਗੜ੍ਹ ( ਜਸਟਿਸ ਨਿਊਜ਼)ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਕਲਪਨਾ ਅਨੁਸਾਰ, ਸਿਖਲਾਈ ਪ੍ਰਾਪਤ ਨੌਜੁਆਨਾਂ ਲਈ ਵੱਧ ਤੋਂ ਵੱਧ ਰੁਜਗਾਰ ਮੁਹਈਆ ਕਰਾਉਣ ਲਈ ਹਰਿਆਣਾ ਸਰਕਾਰ ਆਈਟੀਆਈ ਪਾਠਕ੍ਰਮ ਨੂੰ ਅਪਡੇਟ ਕਰ ਰਹੀ ਹੈ। ਗ੍ਰਹਿ ਵਿਭਾਗ ਦੀ ਵਧੀਕ ਮੁੱਖ ਸਕੱਤਰ ਡਾ. ਸੁਮਿਤਾ ਮਿਸ਼ਰਾ ਨੇ ਕਿਹਾ ਕਿ ਨਵੇਂ ਪਾਠਕ੍ਰਮ ਵਿੱਚ ਏਆਈ, ਸਾਫ਼ਟ ਸਕਿਲਸ ਅਤੇ ਉਦਯੋਗ ਕੇਂਦਰਿਤ ਮਾਡਯੂਲ ਵਿੱਚ ਬੁਨਿਆਦੀ ਸਿਖਲਾਈ ਸ਼ਾਮਲ ਹੋਵੇਗੀ, ਤਾਂ ਜੋ ਨੌਜੁਆਨਾਂ ਨੂੰ ਨਵੀਂ ਨੌਕਰੀਆਂ ਲਈ ਬਿਹਤਰ ਢੰਗ ਨਾਲ ਤਿਆਰ ਕੀਤਾ ਜਾ ਸਕੇ।
ਡਾ. ਸੁਮਿਤਾ ਮਿਸ਼ਰਾ ਅੱਜ ਇੱਥੇ ਦਸੰਬਰ, 2024 ਵਿੱਚ ਆਯੋਜਿਤ ਮੁੱਖ ਸਕੱਤਰਾਂ ਦੇ ਚੌਥੇ ਕੌਮੀ ਕਾਨਫ੍ਰੈਂਸ ਦੇ ਪ੍ਰਮੁੱਖ ਕਾਰਜ ਬਿੰਦੂਆਂ ‘ਤੇ ਤਰੱਕੀ ਦਾ ਆਕਲਨ ਕਰਨ ਲਈ ਇੱਕੋ ਉੱਚ ਪੱਧਰੀ ਕਮੇਟੀ ਦੀ ਮੀਟਿੰਗ ਦੀ ਅਗਵਾਈ ਕਰ ਰਹੀ ਸੀ। ਡਾ. ਮਿਸ਼ਰਾ ਨੇ ਕਿਹਾ ਕਿ ਵੱਧ ਪਲੇਸਮੈਂਟ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਸਿਖਲਾਈ ਟ੍ਰੇਨਿੰਗ ਸੰਸਥਾਵਾਂ ਦੀ ਗੁਣਵੱਤਾ ਵਿੱਚ ਸੁਧਾਰ ਕਰਨਾ ਜਰੂਰੀ ਹੈ।
ਡਾ. ਮਿਸ਼ਰਾ ਨੇ ਅਧਿਕਾਰੀਆਂ ਨੂੰ ਆਈਟੀਆਈ ਗ੍ਰੈਜੂਏਟਾਂ ਦੇ ਪਿੱਛਲੇ ਪਲੇਸਮੈਂਟ ਰਿਕਾਰਡ ਨੂੰ ਇਕੱਠਾ ਕਰਨ ਅਤੇ ਉਨ੍ਹਾਂ ਦਾ ਵਿਸ਼ਲੇਸ਼ਣ ਕਰਨ ਦੀ ਹਿਦਾਇਤ ਦਿੱਤੀ ਤਾਂ ਜੋ ਟ੍ਰੇਨਿੰਗ ਅਤੇ ਅਸਲ ਰੁਜਗਾਰ ਰੁਝਾਨਾਂ ਵਿੱਚਕਾਰ ਅੰਤਰ ਦੀ ਪਛਾਣ ਕੀਤੀ ਜਾ ਸਕੇ। ਇਸ ਨਾਲ ਯੋਗ ਪਲੇਸਮੈਂਟ ਰਣਨੀਤੀ ਤਿਆਰ ਕਰਨ ਵਿੱਚ ਮਦਦ ਮਿਲੇਗੀ।ਉਨ੍ਹਾਂ ਨੇ ਉਦਯੋਗਿਕ ਭਰਤੀ ਨੂੰ ਸੁਚਾਰੂ ਢੰਗ ਨਾਲ ਕਰਨ ਅਤੇ ਹਰਿਆਣਾ ਦੇ ਯੋਗ ਨੌਜੁਆਨਾਂ ਲਈ ਰੁਜਗਾਰ ਦੇ ਮੌਕਿਆਂ ਨੂੰ ਵਧਾਉਣ ਲਈ ਇੱਕ ਸਮਰਪਿਤ ਪੋਰਟਲ ਵਿਕਸਿਤ ਕਰਨ ਦੀ ਹਿਦਾਇਤ ਦਿੱਤੀ।
ਉਨ੍ਹਾਂ ਨੇ ਦੱਸਿਆ ਕਿ ਅਧਿਆਪਨ ਵਿਧੀਆਂ ਨੂੰ ਆਧੁਨਿਕ ਬਨਾਉਣ ਦੇ ਟੀਚੇ ਨਾਲ ਆਈਟੀਆਈ ਫੈਕਲਟੀ ਲਈ ਜਲਦੀ ਹੀ ਇੱਕ ਰਾਜ ਪੱਧਰੀ ਟ੍ਰਨਿੰਗ ਕਾਨਫਰੈਂਸ ਆਯੋਜਿਤ ਕੀਤੀ ਜਾਵੇਗੀ। ਕਾਨਫਰੈਂਸ ਵਿੱਚ ਟ੍ਰੇਨਰਾਂ ਨੂੰ ਨਵੀਨਤਮ ਉਦਯੋਗਿਕ ਨਵੀਨਤਾਵਾਂ, ਉਪਕਰਣਾਂ ਅਤੇ ਟ੍ਰੈਕਨਾਲਾਜੀ ਨਾਲ ਜਾਣੂ ਕਰਾਇਆ ਜਾਵੇਗਾ, ਜਿਸ ਨਾਲ ਇਹ ਯਕੀਨੀ ਹੋਵੇਗਾ ਕਿ ਵਿਦਿਆਰਥੀਆਂ ਨੂੰ ਮੌਜੂਦਾ ਉਦਯੋਗ ਦੀ ਮੰਗਾਂ ਅਨੁਸਾਰ ਟ੍ਰੇਂਡ ਕੀਤਾ ਜਾ ਸਕੇ।
ਡਾ. ਮਿਸ਼ਰਾ ਨੇ ਇਹ ਵੀ ਹਿਦਾਇਤ ਦਿੱਤੀ ਕਿ ਹਰਿਆਣਾ ਸਿੰਗਲ ਵਿੰਡੋ ਪੋਰਟਲ ਨੂੰ ਹਰਿਆਣਾ ਸਰਲ ਪੋਰਟਲ ਨਾਲ ਜੋੜਾ ਜਾਵੇ। ਇਸ ਨਾਲ ਨਵੇਂ ਉਦਮੀਆਂ ਲਈ ਸਾਰੇ ਸਰਕਾਰੀ ਪ੍ਰੋਤਸਾਹਨ ਯੋਜਨਾਵਾਂ ਲਈ ਏਕਲ-ਬਿੰਦੂ ਸੰਪਰਕ ਨੂੰ ਵਿਵਸਥਿਤ ਕੀਤਾ ਜਾ ਸਕੇਗਾ ਅਤੇ ਇਸ ਸਹੁਲਤ ਨੂੰ ਪ੍ਰਮੁੱਖਤਾ ਨਾਲ ਉਜਾਗਰ ਕੀਤਾ ਜਾਵੇ।
ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਆਈਟੀ ਹੱਬ ਅਤੇ ਸੇਵਾ ਕਲਸਟਰ ਸਥਾਪਿਤ ਕਰਨ ਲਈ ਕੰਮ ਕਰ ਰਹੀ ਹੈ, ਜਿਸ ਨੂੰ ਮਜਬੂਤ ਸਮਾਜਿਕ ਬੁਨਿਆਦੀ ਢਾਂਚੇ ਵੱਲੋਂ ਸਮਰਥਤ ਕੀਤਾ ਜਾਵੇਗਾ। ਡਾ. ਮਿਸ਼ਰਾ ਨੇ ਕਿਹਾ ਕਿ ਸੂਬਾ ਸਰਕਾਰ ਜਲਦ ਹੀ ਰਾਜ ਲਾਜਿਸਟਿਕਸ, ਵੇਅਰਹਾਉਸਿੰਗ ਅਤੇ ਰਿਟੇਲ ਨੀਤੀ ਨੂੰ ਸੂਚਿਤ ਕਰੇਗੀ, ਜੋ ਇੱਕ ਵਿਆਪਕ ਲਾਜਿਸਟਿਕਸ ਕੰਮ ਯੋਜਨਾ ਦੀ ਰੂਪਰੇਖਾ ਤਿਆਰ ਕਰੇਗੀ। ਇਸ ਨੀਤੀ ਦਾ ਟੀਚਾ ਪੂਰੇ ਖੇਤਰ ਵਿੱਚ ਕੁਸ਼ਲਤਾ ਵਧਾਉਣ ਅਤੇ ਆਰਥਿਕ ਵਿਕਾਸ ਨੂੰ ਗਤੀ ਦੇਣਾ ਹੈ।
ਮੀਟਿੰਗ ਵਿੱਚ ਉਦਯੋਗ ਅਤੇ ਵਣਜ ਵਿਭਾਗ ਦੇ ਪ੍ਰਧਾਨ ਸਕੱਤਰ ਸ੍ਰੀ ਡੀ. ਸੁਰੇਸ਼, ਕਿਰਤ ਵਿਭਾਗ ਦੇ ਪ੍ਰਧਾਨ ਸਕੱਤਰ ਸ੍ਰੀ ਰਾਜੀਵ ਰੰਜਨ, ਉਦਯੋਗ ਅਤੇ ਵਣਜ ਵਿਭਾਗ ਦੇ ਡਾਇਰੈਕਟਰ ਜਨਰਲ ਸ੍ਰੀ ਯਸ਼ ਗਰਗ ਦੇ ਇਲਾਵਾ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।
…
Leave a Reply